Lyrics
ਆਪਣਾ ਕਦੇ ਪਿਆਰ ਨਾ ਭੰਡੀਏ
ਪਿੱਠ ਦੇ ਪਿੱਛੇ ਯਾਰ ਨ ਭੰਡੀਏ
ਆਪਣੇ ਵਲ ਵੀ ਨਿਗ੍ਹਾ ਮਾਰੀਏ
ਦੂੱਜੇ ਦਾ ਕਿਰਦਾਰ ਨਾ ਭੰਡੀਏ
ਜਿੱਤਣ ਵਾਲਾ ਹਾਰ ਵੀ ਸਕਦਾ
ਹਾਰ ਗਏ ਦੀ ਹਾਰ ਨਾ ਭੰਡੀਏ
ਕੁਦਰਤ ਦੇ ਵਿਚ ਨੁਕਸ ਨਾ ਕੱਡੀਏ
ਫੁੱਲਾਂ ਨੇ ਨਾਲ ਖ਼ਾਰ ਨਾ ਭੰਡੀਏ
ਉਹ ਲੋਕਾਂ ਪਿੱਛੇ ਲਗ ਕੇ ਸੱਤਿਆ
ਆਪਣਾ ਹੀ ਪਰਿਵਾਰ ਨਾ ਭੰਡੀਏ
ਆਪਣਾ ਹੀ ਪਰਿਵਾਰ ਨਾ ਭੰਡੀਏ
JOY ATUL, SATTA KOTLI WALA
Royalty Network