Lyrics
ਮਧਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਮਹਿੰਦੀ
ਲੱਗਦੀ ਸੁਹਾਗਣਾ ਨੂੰ ਨਹੀਂ ਮਰਦੇ ਦਮਾਂ ਤਕ ਲਹਿੰਦੀ
ਲੱਗਦੀ ਸੁਹਾਗਣਾ ਨੂੰ ਨਹੀਂ ਮਰਦੇ ਦਮਾਂ ਤਕ ਲਹਿੰਦੀ ਹੋਏ
ਝੁਮਕੇ
ਅੰਬੜੀ ਦਾ ਦਿਲ ਕੰਬਿਆ ਅਜੇ ਮੂੰਹ ਲਾਡੋ ਦਾ ਚੁੱਮਕੇ
ਅੰਬੜੀ ਦਾ ਦਿਲ ਕੰਬਿਆ ਅਜੇ ਮੂੰਹ ਲਾਡੋ ਦਾ ਚੁੱਮਕੇ
ਚੂੜੀਆਂ
ਸੋਹਰੇ ਘਰ ਜਾਣ ਵਾਲੀਏ ਸ਼ਾਲਾ ਹੋਣ ਮੁਰਾਦਾਂ ਪੂਰੀਆਂ
ਸੋਹਰੇ ਘਰ ਜਾਣ ਵਾਲੀਏ ਸ਼ਾਲਾ ਹੋਣ ਮੁਰਾਦਾਂ ਪੂਰੀਆਂ ਹੋਏ
ਮਾਪੇ
ਨਾਜਾ ਨਾਲ ਪਾਲਕੇ ਧੀਆਂ ਹੋ ਜਾਣ ਪਰਾਏ ਆਪੇ
ਨਾਜਾ ਨਾਲ ਪਾਲਕੇ ਧੀਆਂ ਹੋ ਜਾਣ ਪਰਾਏ ਆਪੇ ਹੋਏ
WAZIR AFZAL
Royalty Network